Posted in ਚਰਚਾ

ਕੇਸ ਨੰਬਰ ਤੇ ਪਰਚੀਆਂ

ਇਹ ਗੱਲ ਕੋਈ ਗਿਆਰਾਂ ਕੁ ਸਾਲ ਪਹਿਲਾਂ ਦੀ ਹੈ। ਉਦੋਂ ਨਿਊਜ਼ੀਲੈਂਡ ਦੇ ਵਿੱਚ ਚੋਣਾਂ ਤੋਂ ਬਾਅਦ ਨਵੀਂ-ਨਵੀਂ ਸਰਕਾਰ ਬਦਲੀ ਸੀ। ਨਵੀਂ ਸਰਕਾਰ, ਨਵੇਂ ਮੰਤਰੀ ਅਤੇ ਨਵੇਂ ਐਮ.ਪੀ ਅਤੇ ਜਿਵੇਂ ਕਿ ਆਮ ਹੁੰਦਾ ਹੈ ਨਸਲੀ ਭਾਈਚਾਰੇ ਦੇ ਵਿੱਚ ਵੀ ਨਿੱਤ ਨਵੀਆਂ ਰਾਜਨੀਤਕ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਸੋ ਭਾਈਚਾਰੇ ਦਾ ਮੂੰਹ ਹੁਣ ਨਵੀਂ-ਨਵੀਂ ਸੱਤਾ ਤੇ ਕਾਬਜ਼ ਹੋਈ ਪਾਰਟੀ ਵੱਲ ਹੋ ਗਿਆ।

ਸਬੱਬੀਂ, ਉਨ੍ਹਾਂ ਦਿਨਾਂ ਦੇ ਵਿੱਚ ਹੀ ਮੇਰਾ ਕਿਸੇ ਮੰਤਰੀ ਦੇ ਦਫ਼ਤਰ ਤੋਂ ਸੱਦਾ ਆਉਣ ਕਰਕੇ ਉੱਥੇ ਜਾਣ ਦਾ ਮੌਕਾ ਬਣਿਆ। ਕਿਸੇ ਸਮੁਦਾਇਕ ਵਿਸ਼ੇ ਦੇ ਉੱਤੇ ਕੋਈ ਗੱਲ ਕਰਨੀ ਸੀ ਜਿਹਦੇ ਬਾਰੇ ਮੰਤਰੀ ਨੂੰ ਮੇਰੇ ਵਿਚਾਰਾਂ ਨੂੰ ਜਾਨਣ ਦੀ ਇੱਛਾ ਸੀ। ਗੱਲਬਾਤ ਬੜੇ ਖੁਸ਼ਗਵਾਰ ਮਾਹੌਲ ਵਿੱਚ ਹੋਈ ਤੇ ਮੈਂ ਜੋ ਆਪਣੇ ਵਿਚਾਰ ਸੀ ਉਹ ਪੇਸ਼ ਕਰ ਦਿੱਤੇ।

ਵਿਚਾਰ ਵਟਾਂਦਰੇ ਤੋਂ ਬਾਅਦ ਤੁਰਣ ਲੱਗਿਆਂ ਮੈਂ ਰਸਮੀ ਤੌਰ ਦੇ ਉੱਤੇ ਮੰਤਰੀ ਨੂੰ ਉਸਦੇ ਸਾਡੇ ਭਾਈਚਾਰੇ ਦੇ ਨਾਲ ਨਿੱਘੇ ਅਤੇ ਗੂੜ੍ਹੇ ਹੁੰਦੇ ਸੰਬੰਧਾਂ ਬਾਰੇ ਪੁੱਛਿਆ ਤਾਂ ਉਸਨੂੰ ਅਚਾਨਕ ਕੁਝ ਯਾਦ ਆ ਗਿਆ। ਉਸਨੇ ਆਪਣੇ ਦਫ਼ਤਰੀ ਸਹਾਇਕ ਨੂੰ ਕਹਿ ਕੇ ਲਾਗੇ ਦੇ ਹੀ ਇਲਾਕੇ ਦੇ ਆਪਣੀ ਪਾਰਟੀ ਦੇ ਐਮ.ਪੀ ਨੂੰ ਆਪਣੇ ਕੋਲ ਬੁਲਵਾਇਆ ਤੇ ਕਿਹਾ ਕਿ ਮੇਰੇ ਕੋਲੋਂ ਇਸ ਐਤਵਾਰ ਔਕਲੈਂਡ ਨਹੀਂ ਜਾ ਹੋਣਾ। ਉੱਥੇ ਕੋਈ ਛੋਟਾ ਜਿਹਾ ਇਕੱਠ ਹੈ ਇਨ੍ਹਾਂ ਦੇ ਭਾਈਚਾਰੇ ਦਾ, ਮੰਤਰੀ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਕਿਹਾ, ਤੁਸੀਂ ਉੱਥੇ ਜਾ ਕੇ ਥੋੜਾ ਸੰਬੋਧਨ ਕਰ ਦੇਣਾ ਅਤੇ ਮੇਰੇ ਵੱਲੋਂ ਮੁਆਫ਼ੀ ਮੰਗ ਲੈਣਾ। 

ਉਹ ਐੱਮ.ਪੀ ਇੱਕ ਵਾਰ ਤਾਂ ਹੈਰਾਨ ਹੋ ਗਿਆ ਕਿ ਇਹ ਕੀ ਗੱਲ ਹੋਈ ਕਿ ਮੈਂ ਇੱਕ ਦਮ ਕਿਵੇਂ ਕਿਸੇ ਭਾਈਚਾਰੇ ਨੂੰ ਬਿਨਾਂ ਜਾਣੇ ਪਛਾਣੇ ਅਤੇ ਬਿਨਾ ਤਿਆਰੀ ਤੋਂ ਸੰਬੋਧਨ ਕਰ ਸਕਦਾ ਹਾਂ। ਮੰਤਰੀ ਨੇ ਮੇਰੇ ਵੱਲ ਵੇਖਿਆ ਅਤੇ ਹੱਸ ਕੇ ਕਿਹਾ ਕਿ ਘਬਰਾ ਨਾ ਉੱਥੇ ਕਿਸੇ ਨੇ ਕੋਈ ਅਲੋਕਾਰੀ ਗੱਲ ਸੁਣਨ ਲਈ ਨਹੀਂ ਆਉਣਾ। ਥੋੜ੍ਹੀ ਜਿਹੀ ਭੂਮਿਕਾ ਬੰਨ੍ਹ ਕੇ ਨਵੀਂ ਸਰਕਾਰ ਦੇ ਟੀਚਿਆਂ ਬਾਰੇ ਗੱਲ ਕਰ ਲਵੀਂ ਤੇ ਫਿਰ ਹਾਜ਼ਰੀਨ ਨੂੰ ਸੁਆਲ ਪੁਛਣ ਦਾ ਸੱਦਾ ਦੇ ਦੇਵੀਂ। ਸਾਰੇ ਸੁਆਲ ਵੀਜ਼ਿਆਂ ਅਤੇ ਪਰਵਾਸ ਦੇ ਕੇਸ ਨੰਬਰਾਂ ਬਾਰੇ ਹੀ ਹੋਣਗੇ। ਚੁੱਪ ਕਰ ਕੇ ਕੇਸ ਨੰਬਰਾਂ ਦੀਆਂ ਪਰਚੀਆਂ ਫੜੀਂ ਜਾਵੀਂ। 

ਗੱਲ ਭਾਵੇਂ ਹਾਸੇ ਭਾਣੇ ਹੋ ਗਈ ਸੀ ਪਰ ਮੈਂ ਵਾਪਸੀ ਵੇਲ਼ੇ ਇਹੀ ਸੋਚਦਾ ਆਇਆ ਕਿ ਸਾਡੇ ਭਾਈਚਾਰੇ ਦਾ ਮਿਆਰ ਵੀਜ਼ਿਆਂ, ਕੇਸ ਨੰਬਰਾਂ ਅਤੇ ਪਰਚੀਆਂ ਤੱਕ ਹੀ ਕਿਉਂ ਸੀਮਤ ਹੈ? ਇਥੇ ਕਈ-ਕਈ ਸਾਲ ਰਹਿਣ ਦੇ ਬਾਵਜੂਦ ਵੀ ਸਾਡੇ ਕੋਲ ਆਰਥਕ ਜਾਂ ਸਮਾਜਕ ਵਿਸ਼ਿਆਂ ਉੱਤੇ ਪੁੱਛਣ ਲਈ ਸੁਆਲ ਕਿਉਂ ਨਹੀਂ ਹਨ?

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

2 thoughts on “ਕੇਸ ਨੰਬਰ ਤੇ ਪਰਚੀਆਂ

  1. ਧੰਨਵਾਦ ਵਾਕਿਆ ਸਾਂਝਾ ਕਰਨ ਲਈ ਭਾਜੀ ਪਰ ਇਹ ਗੱਲ ਬਿਲਕੁਲ ਸੱਚ ਆ ਕਿ ਜਦੋਂ ਵੀ ਕੋਈ ਸਾਡੇ ਭਾਈਚਾਰੇ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ੯੦% ਹਮੇਸ਼ਾ ਇਮੀਗ੍ਰੇਸ਼ਨ ਵਿਭਾਗ ਨਾਲ ਜੁੜੀ ਹੁੰਦੀ ਆ । ਸਾਡੀ ਤਸਵੀਰ ਹੀ ਕੁਝ ਇਦਾਂ ਦੀ ਬਣ ਚੁੱਕੀ ਆ ।

  2. ਸਤਿ ਸਿਰੀ ਅਕਾਲ ਵੀਰ ਜੀ, ਗੁਰਦੁਆਰਾ ਸੰਸਥਾਵਾਂ ਵਿੱਚੋਂ ਬਣਾਏ ਸਪੋਕਸ ਪਰਸਨ (ਕਿਉਮਿਨਨਿਟੀ ਨੂੰ ਵੀਜਾ ਆਦਿ ਜਿਹੀਆਂ ਜਾਣਕਾਰੀਆਂ ਤੇ ਭੁਚਲਾ ਕੇ ਰੱਖਣ ਵਾਲੇ ਅਨਪੜ੍ਹ ਸੰਦ ਲੀਡਰ) ਤੇ ਲਿਸਟਿਡ ਐਮ ਪੀਜ ਆਦਿ ਜਿਹੇ ਘਟੀਆ ਸੰਦ (ਜੋ ਅਜੇ ਤੱਕ ਆਪਣੇ ਜਾਂ ਪਾਰਟੀ ਦੇ ਬਲਬੂਤੇ ਪਾਪਾਟੌਏਟੌਏ, ਮੈਨੂਰੀਵਾ ਆਦਿ ਜਿਹੇ ਏਰੀਏ ਵਿੱਚੋਂ ਐਮ ਪੀ ਤਾਂ ਦੂਰ ਦੀ ਗੱਲ 2010 ਦੀਆਂ (ਵੋਟ ਚੋਰੀ ਦੇ ਮਾਮਲੇ ਤੋਂ ਲੈ ਕੇ ਦੋ ਬੋਰਡ ਮੈਂਬਰ ਵੀ ਈਲੈਕਟ ਨਹੀਂ ਕਰ ਸਕੇ) ਜੋ ਨੈਸ਼ਨਲ ਅਤੇ ਲੇਬਰ ਪਾਰਟੀ ਲਈ ਵੋਟਾਂ ਉਗਰਾਹੁਣ ਦੇ ਸੰਦ ਤੋਂ ਵੱਧ ਕੁਝ ਵੀ ਨਹੀਂ ਹਨ, ਵੱਡੀਆਂ ਗਰਾਂਟਾਂ ਜਾਂ ਵੱਡੇ ਮਾਅਰਕੇ ਕਿਵੇਂ ਮਾਰ ਸਕਦੇ ਹਨ? ਅਸੀਂ ਨਿਊਜੀਲੈਂਡ ਦੇ ਜਨਮੇ ਤੇ ਵੱਖ ਵੱਖ ਵਿਸ਼ਿਆਂ ਵਿੱਚ ਮਹਾਰਤ ਰੱਖਣ ਵਾਲੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਪਰਮੋਟ ਹੀ ਨਹੀਂ ਕਰਦੇ, ਬਲਕਿ ਪਿਛਲੇ ਪੰਜਾਹ ਜਾਂ ਤੀਹ ਸਾਲਾਂ ਵਾਲੇ ਅਨਪੜ੍ਹ ਹੀ ਕਿਉਮਿਨਿਟੀ ਦੇ ਲੀਡਰ ਢੋਈ ਜਾ ਰਹੇ ਹਾਂ।ਜੋ ਨਵੀਂ ਅਤੇ ਨੌਜਵਾਨ ਸੂਝਬੂਝ ਵਾਲੀ ਲੀਡਰਸ਼ਿਪ ਦਾ ਇੱਕ ਵੱਡਾ ਖਲਾਅ ਪੰਜਾਬ ਭੁਗਤ ਰਿਹਾ ਹੈ, ਉਹੀ ਅਸੀਂ ਵਿਦੇਸ਼ਾਂ ਵਿੱਚ ਭੁਗਤ ਰਹੇ ਲਗਦੇ ਹਾਂ। ਅਸੀਂ ਨੈਕਸਟ ਜਨਰੇਸ਼ਨ ਦੀ ਲੀਡਰਸ਼ਿਪ ਤਿਆਰ ਕਰਣ ਤੋਂ ਅਵੇਸਲੇ ਅਤੇ ਨਾਯੋਗ ਲੋਕ ਸਾਬਤ ਹੋ ਰਹੇ ਹਾਂ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s