ਕੋਈ ਜ਼ਮਾਨਾ ਹੁੰਦਾ ਸੀ ਜਦ ਤਸਵੀਰਾਂ ਖਿੱਚ ਕੇ ਰੀਲਾਂ ਧੁਆਉਣ ਦੀ ਉਡੀਕ ਕੀਤੀ ਜਾਂਦੀ ਸੀ। ਰੀਲਾਂ ਧੁਆਉਣ ਤੋਂ ਬਾਅਦ ਫਿਰ ਕਾਗਜ਼ੀ ਤਸਵੀਰਾਂ ਵੇਖਣ ਨੂੰ ਮਿਲਦੀਆਂ ਸਨ। ਉਦੋਂ ਹੀ ਪਤਾ ਲੱਗਦਾ ਸੀ ਕਿ ਕਿਹੜੀ ਤਸਵੀਰ ਚੰਗੀ ਖਿੱਚੀ ਗਈ ਤੇ ਕਿਹੜੀ ਮਾੜੀ।
ਅੱਜ ਮੋਬਾਇਲ ਫ਼ੋਨ ਨੇ ਤਸਵੀਰਾਂ ਖਿੱਚਣ ਦਾ ਸਾਰਾ ਸਭਿਆਚਾਰ ਹੀ ਬਦਲ ਕੇ ਰੱਖ ਦਿੱਤਾ ਹੈ। ਪਰ ਕੀ ਚੰਗੀਆਂ ਤਸਵੀਰਾਂ ਖਿੱਚਣੀਆਂ ਵਾਕਿਆ ਹੀ ਬਹੁਤ ਸੌਖੀਆਂ ਹੋ ਗਈਆਂ ਹਨ?
ਨੈਸ਼ਨਲ ਜਿਓਗ੍ਰਾਫ਼ਿਕ ਰਸਾਲੇ ਦੇ ਫ਼ੋਟੋਗ੍ਰਾਫ਼ਰ ਸਟੀਵ ਵਿੰਟਰ ਨੇ ਆਪਣੀ ਕਲਾ ਇਕ ਵੀਡੀਓ ਸਾਡੇ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ਰਾਹੀਂ ਉਹ ਦੱਸਦੇ ਹਨ ਕਿ ਕਿਵੇਂ ਸੌ ਤੋਂ ਵੱਧ ਤਸਵੀਰਾਂ ਵਿੱਚੋਂ ਇੱਕ ਉੱਤਮ ਤਸਵੀਰ ਨੂੰ ਚੁਣਿਆ ਜਾਂਦਾ ਹੈ।
ਇਹ ਵੀਡੀਓ ਤੁਹਾਡੀ ਤਸਵੀਰਾਂ ਖਿੱਚਣ ਦੀ ਕਲਾ ਵਿੱਚ ਜ਼ਰੂਰ ਵਾਧਾ ਕਰੇਗਾ।