ਭਾਰਤ ਵਿੱਚ ਚੱਲਦੇ ਕਿਸਾਨ ਸੰਘਰਸ਼ ਵਿੱਚ ਇੱਕ ਦਿਨ ਇਹ ਵੀ ਪਤਾ ਲੱਗ ਗਿਆ ਕਿ ਪੂੰਜੀਪਤੀ ਘਰਾਣੇ ਸੰਚਾਰ ਸਾਧਣਾਂ ਨੂੰ ਕਿਵੇਂ ਕਾਬੂ ਕਰੀ ਬੈਠੇ ਹਨ। ਇਹ ਪਤਾ ਲੱਗਣ ਤੇ ਹਰ ਪਾਸੇ ਕਿਸਾਨ ਰੋਹ ਭੜ੍ਹਕ ਗਿਆ ਅਤੇ ਪੰਜਾਬ ਵਿੱਚ ‘ਜੀਓ’ ਕੰਪਨੀ ਦੇ ਟਾਵਰਾਂ ਤੇ ਹਮਲੇ ਹੋਣ ਲੱਗ ਪਏ।
ਮੈਂ ਇਹ ਖ਼ਬਰਾਂ ਪੜ੍ਹ ਕੇ ਦੰਦਾਂ ਹੇਠ ਉਂਗਲੀ ਲੈ ਲਈ। ਸੋਚਿਆ ਕਿ ਚਾਰ ਟਾਵਰ ਭੰਨ੍ਹਣ ਨਾਲ ਪੂੰਜੀਪਤੀ ਦਾ ਕੀ ਜਾਣਾ ਹੈ। ਉਲਟਾ ਪੁਲਿਸ ਕੇਸ ਹੋਰ ਪੈ ਜਾਣੇ ਹਨ। ਇਹੀ ਪੂੰਜੀਪਤੀ ਘਰਾਣੇ ਸਮਾਜਕ ਮਾਧਿਅਮਾਂ (ਫੇਸਬੁੱਕ-ਵ੍ਹਟਸਐਪ) ਰਾਹੀਂ ਭਾਰਤ ਵਿੱਚ ਵਪਾਰ ਦੇ ਸਾਰੇ ਹੱਕ ਖਰੀਦੀ ਬੈਠੇ ਹਨ। ਟਾਵਰ ਭੰਨ੍ਹਣ ਨਾਲੋਂ ਜ਼ਿਆਦਾ ਤਾਕਤ ਦਾ ਵਖਾਵਾ ਤਾਂ ਫੇਸਬੁੱਕ-ਵ੍ਹਟਸਐਪ ਛੱਡ ਕੇ ਹੋਵੇਗਾ। ਪਰ ਲੱਗਦਾ ਹੈ ਕਿ ਹਰ ਕੋਈ ਫੇਸਬੁੱਕ-ਵ੍ਹਟਸਐਪ ਨੂੰ ਹੀ ਤਾਕਤ ਸਮਝੀ ਬੈਠਾ ਹੈ।
ਦੂਰ ਅੰਦੇਸ਼ੀ ਕੀ ਕਹਿੰਦੀ ਹੈ? ਕੀ ਫੇਸਬੁੱਕ-ਵ੍ਹਟਸਐਪ ਤੋਂ ਬਾਹਰ ਦੁਨੀਆਂ ਨਹੀਂ ਵੱਸਦੀ? ਕੀ ਅੱਜ ਤਕ ਦੇ ਸਾਰੇ ਲੋਕ ਸੰਘਰਸ਼, ਇੰਕਲਾਬ ਅਤੇ ਜਾਗਰਤੀਆਂ ਫੇਸਬੁੱਕ-ਵ੍ਹਟਸਐਪ ਰਾਹੀਂ ਆਈਆਂ ਹਨ?
ਡੈਨਿਅਲ ਬਲੌਕ ਦੇ ਕੈਰਾਵੈਨ ਰਸਾਲੇ ਵਿਚਲਾ ਇਹ ਲੇਖ ਇਸ ਵਿਸ਼ੇ ਬਾਰੇ ਦਿਲਚਸਪ ਜਾਣਕਾਰੀ ਸਾਂਝੀ ਕਰਦਾ ਹੈ:
How the Facebook-Reliance combine and the farm laws pave the way for digital colonisation
If farmers sell more food directly to Reliance, there is a good chance they will do so via WhatsApp. For Facebook, that presents enormous opportunities.
https://caravanmagazine.in/business/facebook-reliance-farm-laws-banking-retail-dominance
ਬਹੁਤ ਹੀ ਖ਼ੂਬ ਲੇਖ ਲਿਖਿਆ ਹੈ ਇਨ੍ਹਾਂ ਵੱਡੇ ਅਜ਼ਾਰੇਦਾਰਾਂ ਦਾ ਮੂੰਹ ਭੰਨਣ ਲਈ ਬਕਾਇਦਾ ਟਾਵਰ ਭੰਨਣ ਨਾਲੋਂ ਜਿਸ ਹਥਿਆਰ ਦਾ ਤੁਸੀਂ ਜ਼ਿਕਰ ਕੀਤਾ ਹੈ ਉਹ ਵਰਤਣ ਦੀ ਲੋੜ ਹੈ ਪਰ ਤਾਂਹੀਂ ਵਰਤੇ ਜਾ ਸਕਦੇ ਹੈ ਜਦੋਂ ਉਥੋਂ ਦਾ ਆਮ ਨਾਗਰਿਕ ਸੁਚੇਤ ਹੋਵੇਗਾ ਕਿ ਇਹ ਕਿਸ ਤਰੀਕੇ ਨਾਲ ਸਾਨੂੰ ਲੁੱਟ ਰਹੇ ਹਨ ! ਬਹੁਤ ਬਹੁਤ ਧੰਨਵਾਦ ਇਹ ਵੀ ਜਾਗਰੂਕ ਕਰਨ ਵਾਲਾ ਇਕ ਬਹੁਤ ਵੱਡਾ ਹਥਿਆਰ ਹੈ! ਇਸ ਹਥਿਆਰ ਨੂੰ ਹੋਰ ਤਿੱਖਾ ਕਰਕੇ ਸ਼ਬਦਾਂ ਰਾਹੀਂ ਸੁਚੇਤ ਕਰਦੇ ਰਹੀਏ ਧੰਨਵਾਦ!