ਸੰਨ 2020 ਦਾ ਕਿਸਾਨ ਸੰਘਰਸ਼ ਹੁਣ ਦਿੱਲੀ ਪਹੁੰਚ ਚੁੱਕਾ ਹੈ। ਇਹ ਸ਼ੰਭੂ ਮੋਰਚੇ ਦਾ ਅਗਲਾ ਪੜਾਅ ਹੈ। ਹਰ ਕਿਸਮ ਦੇ ਸੰਚਾਰ ਮਾਧਿਅਮ ਅਤੇ ਸਮਾਜਕ ਮਾਧਿਅਮ ਇਸ ਸੰਘਰਸ਼ ਉੱਤੇ ਲਗਾਤਾਰ ਨਜ਼ਰਾਂ ਗੱਡੀ ਬੈਠੇ ਹਨ। ਸਾਰਿਆਂ ਨੂੰ ਇਸ ਗੱਲ ਦਾ ਇੰਤਜ਼ਾਰ ਹੈ ਕਿ ਅਗਲਾ ਪੜਾਅ ਕੀ ਹੋਵੇਗਾ? ਗੱਲ ਕਿਸੇ ਪਾਸੇ ਲੱਗੇਗੀ? ਕੋਈ ਹੱਲ ਨਿਕਲੇਗਾ?

ਅੱਜ ਦੇ ਇਸ ਬਲੌਗ ਵਿੱਚ ਇਸ ਸੰਘਰਸ਼ ਨੂੰ ਸਮਝਣ ਲਈ ਖ਼ਬਰਾਂ ਅਤੇ ਲੇਖਾਂ ਦੀ ਇਕੱਤਰਤਾ, ਵੈਬ ਕੜੀਆਂ ਸਮੇਤ। ਲੇਖ ਪੜ੍ਹਨ ਲਈ ਲਕੀਰ ਲੱਗੀਆਂ ਕੜੀਆਂ ਨੂੰ ਕਲਿੱਕ ਜਾਂ ਟੈਪ ਕਰੋ:
- ਕਿਸਾਨ ਦਿੱਲੀ ਦੇ ਬਾਰਡਰ ‘ਤੇ: ਦਿੱਲੀ ਪਹੁੰਚੇ ਕਈ ਕਿਸਾਨ ਤੇ ਕਈ ਕਿਸਾਨਾਂ ਨੇ ਸਿੰਘੂ ਬਾਰਡਰ ’ਤੇ ਡੇਰੇ ਲਾਏ
- ਕੇਂਦਰ ਕਿਸਾਨਾਂ ਦੇ ਜੋਸ਼ ਅੱਗੇ ਝੁਕਿਆ: ਦਿੱਲੀ ਦੇ ਦਰ ਖੋਲ੍ਹੇ, ਬੁਰਾੜੀ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲੀ
- ਆਮ ਜਨਮਾਨਸ ਦੀ ਆਵਾਜ਼ ਬਣ ਰਿਹਾ ਕਿਸਾਨ ਅੰਦੋਲਨ
- ਕਿਸਾਨ ਅੰਦੋਲਨ ਦਾ ਅਗਲਾ ਪੜਾਅ ਅਤੇ ਵੰਗਾਰਾਂ
- ਖੇਤੀ ਕਾਨੂੰਨਾਂ ’ਚ ਕੰਟਰੈਕਟ ਫਾਰਮਿੰਗ ਕਾਨੂੰਨ ਕੀ ਹੈ ਅਤੇ ਇਸ ‘ਚ ਕਿਹੜੇ ਨਿਯਮ ਹਨ
- ਯਕੀਨੀ ਮੰਡੀਕਰਨ ਨਾਲ ਹੀ ਖੇਤੀ ਵੰਨ-ਸਵੰਨਤਾ ਸੰਭਵ
- ਕਿਸਾਨ ਸੰਘਰਸ਼: ਕਿਰਤੀਆਂ ਦੇ ਜਾਗਣ ਦਾ ਵੇਲਾ
- ਖੇਤੀ ਖਿਲਾਫ ਕੇਂਦਰ ਦਾ ਵਿਤਕਰਾ-ਦਰ-ਵਿਤਕਰਾ
- ਖੇਤੀ ਕਾਨੂੰਨ ਡਬਲਿਊਟੀਓ ਦੇ ਏਜੰਡੇ ਦਾ ਹੀ ਪਾਸਾਰ
- ਖੇਤੀ ਕਾਨੂੰਨ: ਕਾਰਪੋਰੇਟ ਹੱਲੇ ਦਾ ਟਾਕਰਾ ਜ਼ਰੂਰੀ
- ਨਵੇਂ ਖੇਤੀ ਸੁਧਾਰਾਂ ਬਾਰੇ ਕੁਝ ਵਿਚਾਰਨ ਵਾਲੇ ਨੁਕਤੇ
- ਪੰਜਾਬ ਸੰਕਟ: ਮਿਸ਼ਨ 22 ਵਿਚ ਰੁੱਝੀਆਂ ਪਾਰਟੀਆਂ
ਆਸ ਹੈ ਕਿ 2020 ਦੇ ਕਿਰਸਾਨੀ ਸੰਘਰਸ਼ ਨੂੰ ਛੇਤੀ ਹੀ ਬੂਰ ਪੈ ਜਾਵੇਗਾ!