Posted in ਅਨੁਵਾਦ

ਟੈਗੋਰ

ਬਚਪਨ ਤੋਂ ਹੀ ਕਈ ਵਾਰ ਟੈਗੋਰ ਦੀਆਂ ਕਵਿਤਾਵਾਂਪੰਜਾਬੀ ਵਿਚ ਪੜ੍ਹਣ ਦਾ ਮੌਕ਼ਾ ਲੱਗਾ। ਦਰਅਸਲ ਮੇਰੇ ਪਿਤਾ ਜੀ ਹੀ ਮੂਲ ਬੰਗਾਲੀ‘ਚੋਂ ਕਵਿਤਾਵਾਂ ਦਾ ਅਨੁਵਾਦ ਪੰਜਾਬੀ ਵਿਚ ਕਰਦੇ ਤੇ ਫਿਰ ਆਪ ਹੀ ਗਾਉਂਦੇ। ਇਕ ਮੁਖੜਾ ਹਾਲੇ ਵੀ ਮੇਰੀ ਯਾਦਾਸ਼ਤ ਦਾ ਪੱਕਾ ਹਿੱਸਾ ਬਣਿਆ ਹੋਇਆ ਹੈ:

ਕੌਣ ਕਰੂ ਹੁਣ ਮੇਰੀ ਕਾਰਡੁੱਬਦਾ ਸੂਰਜ ਪੁੱਛੇ
ਮੂਰਤੀਆਂ ਬਣ ਸਭ ਖਲੋਤੇਉੱਤਰ ਕੋਈ ਨਾ ਸੁੱਝੇ
ਟਿਮਟਿਮਾਉਂਦਾ ਨਿੱਕਾ ਦੀਵਾਬੋਲਿਆ ਮਾਲਕ ਮੇਰੇ
ਜੋ ਵੀ ਮੈਥੋਂ ਸਰਿਆਪੁੱਜਿਆ ਕੰਮ ਕਰੂ ਮੈਂ ਤੇਰੇ


Posted in ਚਰਚਾ

ਸ਼ੁਰੂਆਤੀ ਗੱਲ

ਇਹ ਬਲੌਗ ਬਸ ਐਵੇਂ ਹੀ ਸ਼ੁਰੂ ਹੋ ਗਿਆ।ਦਰਅਸਲ ਇਹ ਝਾਤੀ ਮਾਰਦੇ ਮਾਰਦੇ ਕਿ ਕੀ ਕੁਝ ਲਿਖਿਆ ਜਾ ਰਿਹਾ ਹੈ, ਪੰਜਾਬੀਹਾਇਕੂ ਬਲੌਗ ਤੇ ਪਹੁੰਚ ਗਿਆ ਤੇ ਜੁਆਬੀ ਹਾਇਕੂ ਲਿਖ ਮਾਰੀ।ਉਸਤੋਂ ਬਾਅਦ ਟੋਲਦਾ ਟੋਲਦਾ ਕਈ ਕੁਝ ਪੜ੍ਹਦਾ ਗਿਆ ਤੇ ਸੋਚਿਆ ਕਿ ਭਾਵੇਂ ਮੈਂ ਕੋਈ ਬਹੁਤਾਕੁਝ ਨਹੀਂ ਲਿਖਣ ਲੱਗਾ ਪਰ ਬਲੌਗ ਚਲਾਉਣ ਵਿਚ ਹਰਜ਼ ਵੀ ਕੋਈ ਨਹੀਂ ਹੈ।