Posted in ਚਰਚਾ

ਕਬੱਡੀ ਵਾਲਾ ਸਰਵਣ ਸਿੰਘ

ਕਈ ਥਾਂਵਾਂ ਤੇ ਸਰਵਣ ਸਿੰਘ ਦੇ ਦਮਗਜੇ ਭਰੇ ਲੇਖ ਪੜ੍ਹਣ ਨੂੰ ਮਿਲਦੇ ਹਨ (ਖਾਸ ਕਰਕੇ ਐਤਵਾਰ ਦੀ ਪੰਜਾਬੀ ਟਿ੍ਬਿਊਨ) ਜਿਸ ਵਿੱਚ ਉਹ ਛਾਤੀ ਚੌੜ੍ਹੀ ਕਰਕੇ ਬੱਕਰੇ ਬੁਲਾ ਰਿਹਾ ਹੁੰਦਾ ਹੈ ਕਿ ਕਿਵੇਂ ਕਬੱਡੀ ਦੇ ਸਿਰ ਤੇ ਉਹ ਦੁਨੀਆਂ ਦੀ ਸੈਰ ਕਰਦਾ ਫਿਰਦਾ ਹੈ। ਕਦੀ ਉਹ ਕਬੱਡੀ ਦੇ ਖਿਡਾਰੀਆਂ ਦੇ ਜੁੱਸੇ ਤੇ ਕਦੀ ਜਾਫੀਆਂ ਦੀ ਗੱਲ ਕਰਦਾ ਹੈ।

ਚਲੋ ਇਕ ਗੱਲ ਤਾਂ ਹੈ ਕਿ ਸਰਵਣ ਸਿੰਘ ਦੇ ਨਿਜ ਸੁਆਰਥ ਨੂੰ ਤਾਂ ਚੰਗੀਆਂ ਕੁਤਕਤਾੜੀਆਂ ਨਿਕਲ ਰਹੀਆਂ ਹਨ, ਪਰ ਪੰਜਾਬ ਦਾ ਖੇਡਾਂ ਦਾ ਪੈਮਾਨਾ ਕੀ ਕਹਿ ਰਿਹਾ ਹੈ? ਮੇਰੀ ਜਾਪੇ ਤਾਂ ਇਹ ਕਬੱਡੀ ਤਾਂ ਕੁੱਕੜ ਭਿੜਾਉਣ ਦੇ ਪੱਧਰ ਤੋਂ ਕੋਈ ਜ਼ਿਆਦਾ ਉੱਚੀ ਨਹੀਂ ਹੈ।

ਪੱਛਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਖਿਡਾਰੀ ਆਮ ਤੌਰ ਤੇ ਦੋ-ਦੋ ਖੇਡਾਂ ਖੇਡਦੇ ਹਨ। ਇਕ ਗਰਮੀਆਂ ਵਾਲੀ ਤੇ ਇਕ ਸਰਦੀਆਂ ਵਾਲੀ। ਕਹਿਣ ਦਾ ਭਾਵ ਇਹ ਕਿ ਜੇ ਸਰੀਰ ਵਿੱਚ ਦੱਮ ਹੈ ਤਾਂ ਕੁਝ ਵੀ ਖੇਡ ਲਵੋ ਕਿਸੇ ਵੀ ਮੌਸਮ ਵਿੱਚ। ਸਰਵਣ ਸਿੰਘ ਦੇ ਫਿੱਡੂ-ਸ਼ਿੱਡੂ ਜੇ ਏਡੇ ਹੀ ਤਕੜੇ ਹਨ ਤਾਂ ਘੁਲ਼ ਕੇ ਹੀ ਵਖਾ ਦੇਣ ਜਾਂ ਫਿਰ ਜੂਡੋ ਦੇ ਹੀ ਕਰਤਬ ਵਖਾ ਦੇਣ। ਝੂਠੀ ਜਿਹੀ ਕਬੱਡੀ ਦਾ ਝੂਠਾ ਭਾਂਡਾ ਇਸ ਕਰ ਕੇ ਨਹੀਂ ਭੱਜ ਰਿਹਾ ਕਿਉਂਕਿ ਬਗਾਨੇ ਪੁੱਤਾਂ ਨਾਲ ਵਾਹ ਨਹੀਂ ਪੈਂਦਾ ਤੇ ਝੂਠੀ ਜਿਹੀ ਕਬੱਡੀ ਖੇਡ ਖੇਡ ਕਿ ਆਪਣੇ ਘਰ “ਟਰਾਫੀਆਂ” ਨਾਲ ਭਰੇ ਜਾ ਰਹੇ ਹਨ।

ਪਰ ਜੇ ਇਸ ਝੂਠੀ ਕਬੱਡੀ ਦਾ ਜੁੱਸਾ ਵਾਕਿਆ ਹੀ ਏਡਾ ਤਕੜਾ ਹੈ ਤਾਂ ਹੈ ਕੋਈ ਮਾਈ ਦਾ ਲਾਲ ਜੋ ਕੁਸ਼ਤੀ ਵਰਗੀ ਖੇਡ ਨੂੰ ਹੱਥ ਪਾਵੇ। ਤੇ ਨਾਲੇ ਕਿਸੇ ਅਸਲੀ ਮੁਕਾਬਲੇ ਜਿਵੇਂ ਓਲੰਪਿਕ ਜਾਂ ਕਿਸੇ ਸੰਸਾਰ ਪੱਧਰ ਦੇ ਮੁਕਾਬਲੇ ਵਿੱਚ ਕੋਈ ਤਗ਼ਮਾ ਜਿੱਤੇ? ਮੈਂ ਕੋਈ ਨਵੀਂ ਗੱਲ ਨਹੀਂ ਕੀਤੀ ਹੈ, ਬਚਪਨ ਵਿੱਚ ਮੈਂ ਜੋ ਪੰਜਾਬ ਵਿੱਚ ਕੁਸ਼ਤੀ ਦੇ ਅਖਾੜੇ ਵੇਖੇ ਸਨ ਉੱਥੇ ਹੁਣ ਸੰਘ ਪਰਿਵਾਰ ਦੇ ਅਖਾੜੇ ਚੱਲਦੇ ਹਨ ਤੇ ਪੁਰਾਣੇ ਵਕ਼ਤ ਵਿੱਚ ਉੱਥੇ ਕੁਸ਼ਤੀਆਂ ਲੜਣ ਵਾਲਿਆਂ ਦੇ ਵਾਰਸ ਝੂਠੀ ਜਿਹੀ ਕਬੱਡੀ ਦੀਆਂ ਕੁੱਕੜ ਭਿੜਾਉਣੀਆਂ ਕਰ ਰਹੇ ਹਨ ਤੇ ਕਲਮ ਨਾਲ ਗੁਲਾਬੀ ਜਿਹੀਆਂ ਲਕੀਰਾਂ ਮਾਰ ਰਹੇ ਹਨ।


Posted in ਚਰਚਾ, ਮਿਆਰ

ਪੰਜਾਬੀ ਤੇ ਅੰਗਰੇਜ਼ੀ

ਉਡੀਕ ਦੀਆਂ ਘੜ੍ਹੀਆਂ ਚੰਗੀਆਂ ਲੰਮੀਆਂ ਹੋ ਗਈਆਂ । ਚਲੋ ਖੈਰ। ਅੱਜ ਗੱਲ ਕਰਦੇ ਹਾਂ ਅੰਗਰੇਜ਼ੀ ਦੀ। ਪਤਾ ਨਹੀਂ ਪੰਜਾਬੀ ਲੇਖਕਾਂ ਨੂੰ ਮੁੜ ਮੁੜ ਕੇ ਇਹ ਦੌਰਾ ਕਿਉਂ ਪੈਂਦਾ ਹੈ ਕਿ ਅੰਗਰੇਜ਼ੀ, ਪੰਜਾਬੀ ਬੋਲੀ ਦਾ ਨੁਕਸਾਨ ਕਰ ਰਹੀ ਹੈ। ਇਹ ਕੜੀ ਵੇਖੋ:

http://www.amazon.co.uk/South-Asian-Novelists-English-z/dp/0313318859/ref=sr_1_2?ie=UTF8&s=books&qid=1219437016&sr=1-2

ਮਜਾਲ ਹੈ ਕਿ ਇਸ ਕਿਤਾਬ ਵਿਚ ਇਕ ਵੀ ਲੇਖਕ ਪੰਜਾਬ ਦਾ ਹੋਵੇ। ਲੈਅ ਦੇ ਕਿ ਇਕ ਨਾਂ ਖੁਸ਼ਵੰਤ ਸਿੰਘ ਦਾ ਹੈ ਪਰ ਮੈਂ ਜਿਸ ਪੱਖ ਤੋਂ ਲੈ ਕੇ ਗੱਲ ਕਰ ਰਿਹਾ ਹਾਂ ਖੁਸ਼ਵੰਤ ਸਿੰਘ ਉਸ ਪੱਖੋਂ ਬਾਹਰਾ ਹੈ।

ਪਰ ਪੰਜਾਬ ਦੇ ਅਖ਼ਬਾਰ ਸੰਘ ਪਾੜ-ਪਾੜ ਇਹੀ ਰੌਲਾ਼ ਪਾਉਂਦੇ ਰਹਿਣਗੇ ਕਿ ਅੰਗਰੇਜ਼ੀ ਨੁਕਸਾਨ ਕਰ ਰਹੀ ਹੈ। ਪਰ ਉਨ੍ਹਾਂ ਅੰਨਿਆਂ ਨੂੰ ਇਹ ਨਹੀਂ ਨਜ਼ਰ ਆਉਂਦਾ ਕਿ ਪੰਜਾਬ ਦੇ ਘਰਾਂ ਵਿੱਚ ਜੋ ਟੀਵੀ ਚੌਵੀ ਘੰਟੇ ਚਲ ਰਿਹਾ ਹੈ ਉਹ ਕਿਹੜੀ ਬੋਲੀ ਬੋਲਦਾ ਹੈ ਤੇ ਕੀ ਕੜ੍ਹੀ ਘੋਲਦਾ ਹੈ?


Posted in ਮਿਆਰ

ਪੰਜਾਬੀ ਬੋਲੀ ਦਾ ਮਿਆਰ

ਬੜੇ ਦਿਨਾਂ ਤੋਂ ਕਈਸੱਜਣਇਹ ਸੁਆਲ ਕਰ ਰਹੇ ਹਨ ਕਿ ਪੰਜਾਬੀ ਪੱਤਰਕਾਰੀ ਦਾ ਮਿਆਰ ਕਿਵੇਂ ਡਿੱਗਾ? ਇਸ ਦੇ ਕਈਪਹਿਲੂ ਹਨ। ਅੱਜ-ਭਲਕ ਮੈਂ ਇਹ ਵੇਖਣ ਦੀ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਅਖਬਾਰ ਬੋਲੀ ਦੇਹੀ ਕਿਵੇਂ ਦੁਸ਼ਮਣ ਬਣ ਗਏ। ਛੇਤੀ ਹੀ ਵਾਪਸ ਆਵਾਂਗਾ। ਪਰ ਹੁਣ ਤਾਂ ਡਾਢਾ ਚਿਰ ਹੋ ਗਿਆਹੈ ਪਰ ਵਕ਼ਤ ਹੈ ਕਿ ਕਾਬੂ ਵਿੱਚ ਹੀ ਨਹੀਂ ਆਉਂਦਾ।

ਫਿਲਹਾਲ ਅਮਰਜੀਤ ਚੰਦਨ ਦਾ ਇਹ ਲੇਖ ਪੜੋ:

satyanaas.pdf

Posted in ਯਾਦਾਂ

ਕਿਹੜੀਆਂ ਯਾਦਾਂ ਕਿਹੜੇ ਵਤਨ?

ਨਵ-ਅਪਣਾਈਭੌਂ ਤੇ ਕਈ ਵਾਰ ਅਜੀਬ ਹੀ ਵਰਤਾਰਾ ਵੇਖਣ ਨੂੰ ਮਿਲਦਾ ਹੈ। ਕਈ ਲੋਕ ਜੰਮਣ ਭੌਂ ਨੂੰ ਲੈਕੇ ਅਜਿਹੇ ਕੀਰਣੇ ਪਾਉਣਗੇ ਕਿ ਬਸ ਪੁੱਛੋ ਨਾ। ਮਤਲਬਪ੍ਰਸਤੀ ਦੀ ਬੋਅ ਨੇ ਸਦਾਚਾਰ ਤੇਜ਼ਮੀਰ ਦੋਹਾਂ ਦੀ ਘੰਡੀ ਨੱਪੀ ਹੋਈ ਹੈ।

ਝੂਠੀ ਮਿੱਟੀ ਝੂਠੀ ਯਾਦ
ਦਿਲ ਵਿੱਚ ਹਾਅ ਉੱਠਦੀ
ਆਪਣੀ ਨਾਕਾਮੀ ਦੀ