ਅੱਜ ਸਵੇਰੇ ਕਿਤਾਬ-ਪੜਚੋਲ ਪੜ੍ਹਦਿਆਂ ਇਹ ਪੈਰਾ ਬਹੁਤ ਵਧੀਆ ਲੱਗਾ:
ਉਦਾਹਰਣ ਵਜੋਂ ਕੱਪੜਿਆਂ ਦੇ ਰੰਗਾਂ ਦੀ ਗੱਲ ਕਰਦਿਆਂ ਅੱਜ-ਕੱਲ੍ਹ ਕਰੀਮ, ਕੋਕਾ ਕੋਲਾ, ਪਿੰਕ ਤੇ ਔਰੈਂਜ ਕਲਰਾਂ ਦਾ ਜ਼ਿਕਰ ਆਮ ਸੁਣਨ ਵਿੱਚ ਆਉਂਦਾ ਹੈ। ਪਰ ਕੀ ਸਾਡੀ ਰੰਗਾਂ ਦੀ ਦੁਨੀਆਂ ਏਨੀ ਹੀ ਗਰੀਬ ਹੈ ਕਿ ਇਨ੍ਹਾਂ ਦਾ ਸਾਧਾਰਣ ਜ਼ਿਕਰ ਕਰਨ ਲਈ ਵੀ ਸਾਨੂੰ ਅੰਗ੍ਰੇਜ਼ੀ ਵੱਲ ਝਾਕਣਾ ਪਵੇ? ਨਹੀਂ, ਇਵੇਂ ਤਾਂ ਕਤਈ ਨਹੀਂ ਹੈ। ਸਾਡੇ ਕੋਲ ਨੀਲੇ, ਪੀਲ਼ੇ, ਲਾਲ, ਕਾਲ਼ੇ, ਚਿੱਟੇ, ਹਰੇ ਜਿਹੇ ਬੁਨਿਆਦੀ ਰੰਗਾਂ ਤੋਂ ਬਿਨਾਂ ਕੇਸਰੀ, ਕਪਾਹੀ, ਸਰਦਈ, ਅੰਗੂਰੀ, ਅੰਬਰੀ, ਕਥਈ, ਬਲੰਭਰੀ, ਦਾਲਚੀਨੀ, ਮੂੰਗੀਆ, ਕਿਰਮਚੀ, ਤੋਤਾ ਰੰਗੀ, ਅੰਡਰਈ, ਫਿਰੋਜ਼ੀ, ਬਦਾਮੀ, ਬਿਸਕੁਟੀ, ਲਾਜਵਰੀ, ਮੋਤੀਆ, ਕੱਦੂ-ਮੋਤੀਆ, ਵੱਡ-ਮੋਤੀਆ, ਪਿਆਜ਼ੀ, ਹਵਾ-ਪਿਆਜ਼ੀ, ਅਸਮਾਨੀ, ਮਹਿੰਦੀ ਰੰਗਾ, ਘੁੱਗੀ ਰੰਗਾ, ਤਰਬੂਜ਼ੀਆ, ਖੱਟਾ, ਸੁਨਹਿਰੀ, ਊਦਾ, ਗੇਰੂਆ, ਭਗਵਾ, ਗੁਲਾਨਾਰੀ, ਉਨਾਬੀ, ਜਾਮਣੀ, ਗੁਲਾਬੀ, ਸਲੇਟੀ, ਘਿਉ-ਕਪੂਰੀ, ਕਾਸਣੀ, ਜੋਗੀਆ, ਅੰਬਰਸੀਆ, ਦਾਖੀ, ਖਾਕੀ, ਚਾਂਦੀ ਵੰਨਾਂ ਤੇ ਸੁਨਿਹਰੇ ਰੰਗਾਂ ਦੀ ਬਾਤ ਪਾਉਣ ਵਾਲੇ ਬਹੁਤ ਸਾਰੇ ਸ਼ਬਦ ਮੌਜੂਦ ਹਨ। ਰੰਗਾਂ ਦੀਆਂ ਹਲਕੀਆਂ, ਗੂੜ੍ਹੀਆਂ ਤੇ ਸਫਿਆਨੀਆਂ ਭਾਹਾਂ ਦਰਸਾਉਣ ਵਾਲੇ ਅੱਡਰੇ ਸ਼ਬਦਾਂ ਤੋਂ ਬਿਨਾਂ ਬਹੁਤ ਹੀ ਗੂੜ੍ਹੇ ਰੰਗਾਂ ਦਾ ਜ਼ਿਕਰ ਕਰਨ ਲਈ ਲਾਲ-ਸੂਹਾ, ਚਿੱਟਾ-ਸਫੈਦ ਤੇ ਪੀਲਾ-ਜ਼ਰਦ ਜਿਹੇ ਦੋਹਰੇ ਸ਼ਬਦ-ਜੁੱਟ ਹਨ।
ਡਾ: ਸਾਧੂ ਸਿੰਘ ਦੀ ਸੱਜਰੀ ਕਿਤਾਬ ‘ਪੰਜਾਬੀ ਬੋਲੀ ਦੀ ਵਿਰਾਸਤ’ ਦੇ ਮੁਢਲੇ ਲੇਖ ‘ਪੰਜਾਬੀ ਬੋਲੀ ਦਾ ਸ਼ਬਦ ਭੰਡਾਰ’ ਵਿੱਚੋਂ।
Discover more from ਜੁਗਸੰਧੀ
Subscribe to get the latest posts sent to your email.
ਵਧੀਆ ਜਾਣਕਾਰੀ
ਕਿਤਾਬ ਕਿਥੋਂ ਮਿਲ ਸਕਦੀ ਹੈ ?
ਮੈਂ ਤਾਂ ਕਿਤਾਬ ਦੀ ਪੜਚੋਲ ਹੀ ਪੜ੍ਹੀ ਹੈ, ਤੁਸੀਂ ਸਥਾਨਕ ਦੁਕਾਨ ਨਾਲ ਮਿਲਾਪ ਕਰ ਕੇ ਵੇਖੋ।