ਬਚਪਨ ਤੋਂ ਹੀ ਕਈ ਵਾਰ ਟੈਗੋਰ ਦੀਆਂ ਕਵਿਤਾਵਾਂਪੰਜਾਬੀ ਵਿਚ ਪੜ੍ਹਣ ਦਾ ਮੌਕ਼ਾ ਲੱਗਾ। ਦਰਅਸਲ ਮੇਰੇ ਪਿਤਾ ਜੀ ਹੀ ਮੂਲ ਬੰਗਾਲੀ‘ਚੋਂ ਕਵਿਤਾਵਾਂ ਦਾ ਅਨੁਵਾਦ ਪੰਜਾਬੀ ਵਿਚ ਕਰਦੇ ਤੇ ਫਿਰ ਆਪ ਹੀ ਗਾਉਂਦੇ। ਇਕ ਮੁਖੜਾ ਹਾਲੇ ਵੀ ਮੇਰੀ ਯਾਦਾਸ਼ਤ ਦਾ ਪੱਕਾ ਹਿੱਸਾ ਬਣਿਆ ਹੋਇਆ ਹੈ:
ਕੌਣ ਕਰੂ ਹੁਣ ਮੇਰੀ ਕਾਰਡੁੱਬਦਾ ਸੂਰਜ ਪੁੱਛੇ
ਮੂਰਤੀਆਂ ਬਣ ਸਭ ਖਲੋਤੇਉੱਤਰ ਕੋਈ ਨਾ ਸੁੱਝੇ
ਟਿਮਟਿਮਾਉਂਦਾ ਨਿੱਕਾ ਦੀਵਾਬੋਲਿਆ ਮਾਲਕ ਮੇਰੇ
ਜੋ ਵੀ ਮੈਥੋਂ ਸਰਿਆਪੁੱਜਿਆ ਕੰਮ ਕਰੂ ਮੈਂ ਤੇਰੇ